Satinder Sartaaj
Je Main Kaha’n
ਜੇ ਮੈਂ ਕਹਾਂ ਕੇ ਤੂ ਧੜਕਣ ਹੈ ਮੇਰੀ
ਮੈਂ ਬੱਚਦਾ ਨਾ ਜੇ ਤੂ ਜ਼ਰਾ ਲਾਈ ਦੇਰੀ
ਤਾਂ ਫਿਰ ਕਿ ਤੂ ਹੀਰੇ ਨੀ ਮੇਰੇ ਕਹੇ ਤੇ
ਹਵਾਵਾਂ ਤੋਂ ਪਹਿਲਾਂ ਆ ਜਾਇਆ ਕਰੇਂਗੀ
ਕੀਤੇ ਜੋ ਵਾਹਦੇ ਨੀ ਇਕ ਤਾਂ ਨਿਭਾ ਦੇ
ਬੇਸ਼ੱਕ ਆ ਸਾਨੂੰ ਕੋਈ ਵੀ ਸਜ਼ਾ ਦੇ
ਪਰ ਜੇ ਤੂ ਫਿਰ ਵੀ ਨਾ ਆਈ ਤਾਂ ਦੁਨੀਆ
ਇਸ਼ਕ਼ ਦਾ ਤਮਾਸ਼ਾ ਬਣਾਇਆ ਕਰੇਗੀ
ਜੇ ਮੈਂ ਕਹਾਂ ਕੇ ਤੂ ਧੜਕਣ ਹੈ ਮੇਰੀ
ਮੈਂ ਬੱਚਦਾ ਨਾ ਜੇ ਤੂ ਜ਼ਰਾ ਲਾਈ ਦੇਰੀ
ਤਾਂ ਫਿਰ ਕਿ ਤੂ ਪਰੀਏ ਨੀ ਮੇਰੇ ਕਹੇ ਤੇ
ਹਵਾਵਾਂ ਤੋਂ ਪਹਿਲਾਂ ਆ ਜਾਇਆ ਕਰੇਂਗੀ
ਕੀਤੇ ਜੋ ਵਾਹਦੇ ਨੀ ਇਕ ਤਾਂ ਨਿਭਾ ਦੇ
ਬੇਸ਼ੱਕ ਆ ਸਾਨੂੰ ਕੋਈ ਵੀ ਸਜ਼ਾ ਦੇ
ਪਰ ਜੇ ਤੂ ਫਿਰ ਵੀ ਨਾ ਆਈ ਤਾਂ ਦੁਨੀਆ
ਇਸ਼ਕ਼ ਦਾ ਤਮਾਸ਼ਾ ਬਣਾਇਆ ਕਰੇਗੀ
ਵਸਲਾਂ ਦੇ ਪਿਆਸੇ ਅਜ਼ਲ ਤੋਂ ਉਦਾਸੇ
ਅਸੀਂ ਫੜ ਕੇ ਕਾਸੇ ਖੜੇ ਆਂ
ਵਸਲਾਂ ਦੇ ਪਿਆਸੇ ਅਜ਼ਲ ਤੋਂ ਉਦਾਸੇ
ਅਸੀਂ ਫੜ ਕੇ ਕਾਸੇ ਖੜੇ ਆਂ
ਅਸੀਂ ਆ ਉਹ ਪਾਣੀ ਜੋ ਪੱਛਮ ਦੇ ਵੱਲੋਂ
ਪੂਰਬ ਦੇ ਪਾਸੇ ਚੜ੍ਹੇ ਆਂ
ਅਸੀਂ ਆ ਉਹ ਪਾਣੀ ਜੋ ਪੱਛਮ ਦੇ ਵੱਲੋਂ
ਪੂਰਬ ਦੇ ਪਾਸੇ ਚੜ੍ਹੇ ਆਂ
ਮਹੀਵਾਲ ਬਣਕੇ ਜੇ ਮੈਂ ਪੱਟ ਚੀਰਾਂ
ਤੂ ਦੱਸ ਤਰ ਕੇ ਕੱਚਿਆਂ ਤੇ ਆਯਾ ਕਰੇਂਗੀ
ਪਰ ਜੇ ਤੂ ਫਿਰ ਵੀ ਨਾ ਆਈ ਤਾਂ ਦੁਨੀਆ
ਇਸ਼ਕ਼ ਦਾ ਤਮਾਸ਼ਾ ਬਣਾਇਆ ਕਰੇਗੀ
ਬਣਿਆ ਬੇਚਾਰਾ ਸਰਗੀ ਦਾ ਤਾਰਾ
ਮੇਰਾ ਸਹਾਰਾ ਕੋਈ ਨਾ
ਬਣਿਆ ਬੇਚਾਰਾ ਸਰਗੀ ਦਾ ਤਾਰਾ
ਮੇਰਾ ਸਹਾਰਾ ਕੋਈ ਨਾ
ਭਵਰਾ ਤਾਂ ਡੁੱਲਿਆ ਨੀ ਰਾਹਾਂ 'ਚ ਰੁਲੀਆ
ਕੋਈ ਵੀ ਤਿਤਲੀ ਰੋਈ ਨਾ
ਹਾਏ ...
ਭਵਰਾ ਤਾਂ ਡੁੱਲਿਆ ਨੀ ਰਾਹਾਂ 'ਚ ਰੁਲੀਆ
ਕੋਈ ਵੀ ਤਿਤਲੀ ਰੋਈ ਨਾ
ਜੇਕਰ ਮੈਂ ਯਾਦਾਂ 'ਚ ਥੱਕਿਆ ਸੋਂ ਜਾਂਵਾਂ
ਕਿਰਣ ਬਣਕੇ ਮੈਨੂੰ ਜਗਾਇਆ ਕਰੇਂਗੀ
ਪਰ ਜੇ ਤੂ ਫਿਰ ਵੀ ਨਾ ਆਈ ਤਾਂ ਦੁਨੀਆ
ਇਸ਼ਕ਼ ਦਾ ਤਮਾਸ਼ਾ ਬਣਾਇਆ ਕਰੇਗੀ
ਕੀਤੇ ਹਨੇਰੇ ਸਬਰ ਮੈਂ ਬਥੇਰੇ
ਪਰ ਨਾ ਸਬਰ ਮੈਥੋਂ ਹੋਵੇ
ਚੰਦਰੀ ਉਮੀਦਾਂ ਦੀ ਧੁੱਪ ਹੈ ਸੁਨਹਿਰੀ
ਰੋਸ਼ਨ ਦਿਲੋਂ ਜਾਨ ਹੋਵੇ
ਹਾਏ ...
ਚੰਦਰੀ ਉਮੀਦਾਂ ਦੀ ਧੁੱਪ ਹੈ ਸੁਨਹਿਰੀ
ਰੋਸ਼ਨ ਦਿਲੋਂ ਜਾਨ ਹੋਵੇ
ਜੇਕਰ ਮੈਂ ਦਿਲ ਨੂੰ ਹੀ ਪੱਥਰ ਬਣਾ ਲਾਂ
ਕਿ ਫਿਰ ਵੀ ਤੂ ਮੈਨੂੰ ਰੁਵਾਯਾ ਕਰੇਂਗੀ
ਪਰ ਜੇ ਤੂ ਫਿਰ ਵੀ ਨਾ ਆਈ ਤਾਂ ਦੁਨੀਆ
ਇਸ਼ਕ਼ ਦਾ ਤਮਾਸ਼ਾ ਬਣਾਇਆ ਕਰੇਗੀ
ਇਸ਼ਕ਼ ਦੇ ਦਰ ਤੋਂ ਮੋਹਬੱਤਾਂ ਦੇ ਘਰ ਤੋਂ
ਇਹ ਸਰਤਾਜ ਸ਼ਾਯਰ ਹੋ ਮੁੜਿਆ
ਇਸ਼ਕ਼ ਦੇ ਦਰ ਤੋਂ ਮੋਹਬੱਤਾਂ ਦੇ ਘਰ ਤੋਂ
ਇਹ ਸਰਤਾਜ ਸ਼ਾਯਰ ਹੋ ਮੁੜਿਆ
ਸਰਦਲ ਤੋਂ ਅੱਗੇ ਤਾਂ ਹਿੰਮਤ ਨਾ ਹੋਈ
ਜੇੜ੍ਹਾ ਹਵਾ ਬਣ ਕੇ ਉੜੇਯਾ
ਹਾਏ ...
ਸਰਦਲ ਤੋਂ ਅੱਗੇ ਤਾਂ ਹਿੰਮਤ ਨਾ ਹੋਈ
ਜੇੜ੍ਹਾ ਹਵਾ ਬਣ ਕੇ ਉੜੇਯਾ
ਵੀਰਾਨੀਆਂ ਦੇ ਥਲਾਂ 'ਚ ਵੀ ਦੱਸ ਤੂ
ਬਹਾਰਾਂ ਦੇ ਗਾਣੇ ਗਵਾਇਆ ਕਰੇਂਗੀ
ਪਰ ਜੇ ਤੂ ਫਿਰ ਵੀ ਨਾ ਆਈ ਤਾਂ ਦੁਨੀਆ
ਇਸ਼ਕ਼ ਦਾ ਤਮਾਸ਼ਾ ਬਣਾਇਆ ਕਰੇਗੀ