Satinder Sartaaj
Chhittey Noor De
ਵਖ਼ਤ ਦੀ ਤੋਰ ਭੁਲਾਉਂਦੇ
ਸੱਜਣ ਜਦ ਕੋਲ ਬਿਠਾਉਂਦੇ
ਫੇਰ ਸਰਤਾਜਾਂ ਵਰਗੇ
ਆ ਫਿਰਦੇ ਲਿਖਦੇ ਗਾਉਂਦੇ

ਵਖ਼ਤ ਦੀ ਤੋਰ ਭੁਲਾਉਂਦੇ
ਸੱਜਣ ਜਦ ਕੋਲ ਬਿਠਾਉਂਦੇ
ਫੇਰ ਸਰਤਾਜਾਂ ਵਰਗੇ
ਆ ਫਿਰਦੇ ਲਿਖਦੇ ਗਾਉਂਦੇ

ਕੇ ਸਾਨੂੰ ਦੂਸਰੇ ਜਹਾਨ ਵਿਚ ਲੈ ਗਏ
ਕੋਈ ਸਦੀਆਂ ਪੁਰਾਣੀ ਗੱਲ ਕਹਿ ਗਏ
ਏਨਾ ਸਫ਼ਰਾਂ ਦੇ ਕਿੰਨੇ 'ਕ ਮੁਕਾਮ ਨੇ
ਛਿੱਟੇ ਨੂਰ ਦੇ ਅੱਸਾਂ ਦੇ ਮੱਥੇ ਪੈ ਗਏ

ਦੋ ਪਲ ਘੜੀਆਂ ਦਿਨ ਰੁੱਤ ਆਲਮ
ਅੱਜ ਵੀ ਨਵੇਂ ਨਵੇਂ ਨੇ ਪਾਵਨ ਵੇਲੇ ਜੀ
ਪਹਿਲੀ ਵਾਰ ਨਿਗਾਹਾਂ ਮਿਲੀਆਂ
ਕਰ ਗਏ ਰੂਹ ਨਾਲ ਮੇਲੇ ਸੱਜਣ ਸੁਹੇਲੇ ਜੀ

ਸ਼ੁਕਰਾਨੇ ਤੇਰੇ ਸੰਦਲੀ ਹਵਾਏ ਨੀ
ਛੱਲੇ ਵਾਲਾਂ ਦੇ ਰੂਹਾਨੀ ਜੋ ਉਡਾਏ ਨੀ
ਤੇਨੂੰ ਕਾਸਿਦ ਬਣਾਕੇ ਕਿਸ ਭੇਜਿਆ
ਕੋਈ ਅੰਬਰੀ ਪੈਗਾਮ ਪਹੁੰਚਾਏ ਨੀ

ਮਹਿਰਮ ਜਿਹਾ ਬਣਕੇ ਮਿਲਿਆ
ਰਹਿਬਰ ਹੋ ਗਿਆ ਅਕੀਦੀ
ਹੱਸਦੀ ਤੇ ਦਸਤਕ ਦੇ ਕੇ
ਦੱਰ ਖੁਲਦਾ ਪਿਆ ਅਖ਼ੀਰੀ
ਭਾਵੇਂ ਸੁਣੀ ਨਾ ਬੁਲਾਵੇ ਤਾਂ ਵੀ ਆਉਣਗੇ
ਦੇਖ ਪਿਆਰ ਵਾਲੇ ਪਿਆਰ ਤਾਂ ਜਤਾਉਣਗੇ
ਕਾਇਨਾਤ ਦੀ ਹਮੇਸ਼ਾ ਹੀ ਗਵਾਹੀ ਏ
ਇਹ ਦੀਵਾਨੇ ਇਹ ਤਾਂ ਹਾਜ਼ਰੀ ਲਵੌਣਗੇ

ਕਿਤੇ ਗਵਾਹੀ ਰੇਤ ਭਰੇ
ਜਾ ਘੜੇ ਨਾ ਦੀਵੇ 'ਚ ਠੇਲੇ
ਬੜੇ ਕੁਵੇਲੇ ਜੀ
ਕਿਤੇ ਗਵਾਹੀ ਮੁੰਦਰਾਂ ਦੀ
ਦੁਨੀਆ ਤੋਂ ਹੋ ਗਏ ਵੇਲ੍ਹੇ ਨਾਥ ਦੇ ਚੇਲੇ ਜੀ

ਇਹਨੂੰ ਮਸਤੀ ਨਾ ਆਖੋ ਇਸ ਨੂੰ ਲੋਰ ਕਹੋ ਜੀ
ਜਾਂ ਫਿਰ ਲਵੋ ਖੁਮਾਰੀ ਜਾਂ ਫਿਰ ਕੁਛ ਹੋਰ ਕਹੋ ਜੀ

ਜਿਸਦੇ ਸਦਕਾ ਝਰਨੇ ਵਗਦੇ
ਝੂਮਣ ਜੰਗਲ ਬੇਲੇ ਹੋ ਅਲਬੇਲੇ ਜੀ
ਜਿਸਦੇ ਸਦਕਾ ਕਈ ਵਾਰੀ ਤਾਂ
ਦਿਲ ਕੱਲਿਆਂ ਹੀ ਖੇਲੇ ਖ਼ਤਮ ਝਮੇਲੇ ਜੀ

ਏਨੇ ਆਸ਼ਿਕੀ ਨੂੰ ਸੁਚਿਆਂ ਬਣਾਇਆ ਏ
ਏਨੇ ਸੂਰਜਾਂ ਦਾ ਕੱਮ ਵੀ ਘਟਾਇਆ ਏ
ਏਨੂੰ ਸਜਦੇ ਕਰੋੜਾਂ ਸਰਤਾਜ ਦੇ
ਏਨੇ ਅਜ਼ਲਾਂ ਤੋਂਹ ਇਹੀ ਤਾਂ ਸਿਖਾਇਆ ਏ

ਵਖ਼ਤ ਦੀ ਤੋਰ ਭੁਲਾਉਂਦੇ
ਸੱਜਣ ਜਦ ਕੋਲ ਬਿਠਾਉਂਦੇ
ਫੇਰ ਸਰਤਾਜਾਂ ਵਰਗੇ
ਆ ਫਿਰਦੇ ਲਿਖਦੇ ਗਾਉਂਦੇ
ਕੇ ਸਾਨੂੰ ਦੂਸਰੇ ਜਹਾਨ ਵਿਚ ਲੈ ਗਏ
ਕੋਈ ਸਦੀਆਂ ਪੁਰਾਣੀ ਗੱਲ ਕਹਿ ਗਏ
ਏਨਾ ਸਫ਼ਰਾਂ ਦੇ ਕਿੰਨੇ 'ਕ ਮੁਕਾਮ ਨੇ
ਛਿੱਟੇ ਨੂਰ ਦੇ ਅੱਸਾਂ ਦੇ ਮੱਥੇ ਪੈ ਗਏ
ਛਿੱਟੇ ਨੂਰ ਦੇ ਅੱਸਾਂ ਦੇ ਮੱਥੇ ਪੈ ਗਏ
ਛਿੱਟੇ ਨੂਰ ਦੇ ਅੱਸਾਂ ਦੇ ਮੱਥੇ ਪੈ ਗਏ